ਸਾਲ 2020-21 ਲਈ ਵਿਦਿਆਰਥੀਆਂ ਦਾ ਵਜੀਫ਼ਾ ਅਪਲਾਈ ਕਰਨ ਸਬੰਧੀ ਜਾਣਕਾਰੀ

G Schools

  1. 6ਵੀਂ ਤੋਂ 8ਵੀਂ ਜਮਾਤ ਲਈ ਚਲਦੀ ਰਾਜ ਵਿਦਿਅਕ ਵਜ਼ੀਫ਼ਾ ਸਕੀਮ ਅਤੇ ਇੰਸੈਂਟਿਵ ਟੂ ਗਰਲ ਚਾਈਲਡ (INGCS) ਸਾਲ 2019 ਤੋਂ ਸਰਕਾਰ ਵੱਲੋਂ ਬੰਦ ਕੀਤੀ ਜਾ ਚੁੱਕੀ ਹੈ।
  2. ਹਰ ਯੋਗ ਵਿਦਿਆਰਥੀ ਨੂੰ ਕੇਵਲ ਇੱਕ ਵਜ਼ੀਫ਼ਾ ਸਕੀਮ ਦਾ ਹੀ ਲਾਭ ਮਿਲੇਗਾ। ਕਿਸੇ ਵੀ ਵਿਦਿਆਰਥੀ ਨੂੰ ਦੋ ਜਾਂ ਵੱਧ ਸਕੀਮਾਂ ਲਈ ਅਪਲਾਈ ਨਾ ਕੀਤਾ ਜਾਵੇ।
  3. NMMS ਵਾਲੇ ਵਿਦਿਆਰਥੀ ਸਿਰਫ ਇਸੇ ਸਕੀਮ ਦਾ ਲਾਭ ਲੈਣ ਦੇ ਹੱਕਦਾਰ ਹੋਣਗੇ, ਕਿਸੇ ਵੀ ਹੋਰ ਸਕੀਮ ਵਿਚ ਅਪਲਾਈ ਨਹੀਂ ਕਰ ਸਕਦੇ। ਸਿਰਫ ਨੈਸ਼ਨਲ ਸਕਾਰਸ਼ਿਪ ਪੋਰਟਲ ਤੇ ਹੀ ਅਪਲਾਈ ਕਰਨਗੇ।
  4. ਪਿਛਲੇ ਸਾਲਾਂ ਦੌਰਾਨ ਰਾਜ ਵਿਦਿਅਕ ਸਕੀਮ ਦਾ ਲਾਭ ਲੈਣ ਵਾਲੇ 6ਵੀਂ ਤੋਂ 8ਵੀਂ ਕਲਾਸ ਤੱਕ ਦੇ ਘੱਟ ਗਿਣਤੀ ਨਾਲ ਸਬੰਧਤ ਸ਼ਰਤਾਂ ਪੂਰੀਆਂ ਕਰਦੇ ਹਨ ਵਿਦਿਆਰਥੀ ਹੁਣ ਸਿਰਫ਼ ਨੈਸ਼ਨਲ ਸਕਾਲਰਸ਼ਿਪ ਪੋਰਟਲ ਤੇ ਅਪਲਾਈ ਕਰਨਗੇ।
  5. 9ਵੀਂ ਤੋਂ 10ਵੀ ਦੇ SC ਯੋਗ ਵਿਦਿਆਰਥੀ epunjab ਤੇ ਅਪਲਾਈ ਕੀਤੇ ਜਾਣ।
    11ਵੀ 12ਵੀ ਦੇ Sc ਯੋਗ ਵਿਦਿਆਰਥੀ ਆਸ਼ੀਰਵਾਦ ਪੋਰਟਰ ਤੇ ਅਪਲਾਈ ਕੀਤੇ ਜਾਣ
  6. ਪਹਿਲੀ ਤੋਂ 10th ਦੇ BC ਯੋਗ ਵਿਦਿਆਰਥੀ ਵੀ epunjab ਅਪਲਾਈ ਕੀਤੇ ਜਾਣ।
    11th 12th Bc ਅਸ਼ੀਰਵਾਦ ਪੋਰਟਰ ਤੇ ਅਪਲਾਈ ਕੀਤੇ ਜਾਣ
  7. ਆਮਦਨ ਜਾਂ ਜਾਤੀ ਲਈ nsp portal te ਕਿਸੇ ਵੀ ਕਿਸਮ ਦਾ ਸਵੈ ਘੋਸ਼ਣਾ ਪੱਤਰ ਸਵੀਕਾਰ ਨਹੀਂ ਕੀਤਾ ਜਾਵੇਗਾ।
  8. Epunjab ਤੇ ਅਪਲਾਈ ਲਈ ਆਮਦਨ ਸਰਟੀਫਿਕੇਟ ਦੀ ਜਰੂਰਤ ਨਹੀਂ ਜਦ ਕਿ ਸਿਰਫ ਐਪਲੀਕੇਸਨ ਫਾਰਮ ਭਰਵਾਉਣਾ ਹੈ ਜਿਹੜਾ sss punjab te scholarship link ch Pre matric ch ਹੈ
    ਨੈਸ਼ਨਲ ਸਕਾਲਰਸ਼ਿਪ ਪੋਰਟਲ ਲਈ ਇਹ ਜਰੂਰੀ ਹੈ। ਆਮਦਨ ਸਰਟੀਫਿਕੇਟ ਦੀ ਰਸੀਦ ਵੀ ਉਚਿਤ ਮੰਨੀ ਜਾਵੇਗੀ ਬਸ਼ਰਤੇ ਵਿਦਿਆਰਥੀ ਬਾਦ ਵਿੱਚ ਆਮਦਨ ਸਰਟੀਫਿਕੇਟ ਜਰੂਰ ਪੇਸ਼ ਕਰੇ।
  9. ਡਾ. ਹਰਗੋਬਿੰਦ ਖੁਰਾਣਾ ਸਕੀਮ ਤੇ ਸਿਰਫ +2 ਵਿਚ ਪੜ੍ਹਦੇ 10th ਵੀ ਕਲਾਸ 80% ਤੋਂ ਵੱਧ ਅੰਕ ਹਾਸਲ ਕਰਨ ਵਾਲੇ ਯੋਗ ਵਿਦਿਆਰਥੀ ਹੀ ਅਪਲਾਈ ਕਰਨਗੇ ਮਾਰਚ 2020 ਵਾਲੇ ਅਪਲਾਈ ਅਜੇ ਤੱਕ ਨਹੀਂ ਕਰਨਗੇ
  10. ਨੈਸ਼ਨਲ ਸਕਾਲਰਸ਼ਿਪ ਪੋਰਟਲ ਤੇ ਇੱਕ ਪਰਿਵਾਰ ਦੇ ਵੱਧ ਤੋਂ ਵੱਧ 2 ਬੱਚੇ (ਘੱਟ ਗਿਣਤੀ ਨਾਲ ਸਬੰਧਤ) ਹੀ ਵਜ਼ੀਫ਼ੇ ਲਈ ਅਪਲਾਈ ਕਰਨ ਦੇ ਹੱਕਦਾਰ ਹੋਣਗੇ।
  11. ਪ੍ਰੀ-ਮੈਟ੍ਰਿਕ ਲਈ ਆਮਦਨ ਹੱਦ ਵੱਧ ਤੋਂ ਵੱਧ 1 ਲੱਖ ਰੁਪਏ ਤੱਕ ਜਦ ਕਿ ਪੋਸਟ-ਮੈਟ੍ਰਿਕ ਆਮਦਨ ਹੱਦ 2 ਲੱਖ ਰੁਪਏ ਤੱਕ ਹੈ।
  12. ਇੱਕ ਵਿਤੀ ਸਾਲ ਵਿੱਚ 50 ਹਜ਼ਾਰ ਰੁਪਏ ਤੋਂ ਘੱਟ ਵਜ਼ੀਫ਼ਾ ਕਲੇਮ ਕਰਨ ਵਾਲੇ ਵਿਦਿਆਰਥੀਆਂ ਦੇ ਡਾਕੂਮੈਂਟਸ ਪੋਰਟਲ ਤੇ ਅਪਲੋਡ ਕਰਨ ਦੀ ਲੋੜ ਨਹੀਂ। ਪਰ ਹਰ ਸਕੀਮ ਲਈ ਅਪਲਾਈ ਕੀਤੇ ਵਿਦਿਆਰਥੀ ਦੇ ਸਮੁੱਚੇ ਰਿਕਾਰਡ ਸਮੇਤ ਐਪਲੀਕੇਸ਼ਨ ਅਤੇ ਸਾਰੇ ਦਸਤਾਵੇਜ਼ਾਂ ਦਾ ਰਿਕਾਰਡ ਹਾਰਡ ਕਾਪੀ ਦੇ ਰੂਪ ਵਿਚ ਸੰਸਥਾ ਵਿਚ ਸੰਭਾਲ ਕੇ ਰੱਖਣਾ ਹੈ। ਇਸ ਦੀ ਆਡਿਟ ਸਮੇਂ ਲੋੜ ਪਵੇਗੀ।
  13. 6ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪਹਿਲਾਂ ਉਨ੍ਹਾਂ ਦੀ ਪਿਛਲੇ ਸਾਲ ਵਾਲੀ ਆਈ.ਡੀ. ਚੋਂ withdraw ਕਰਨਾ ਹੈ। ਫਿਰ fresh case ਵਜੋਂ ਅਪਲਾਈ ਕਰਨਾ ਹੈ।
  14. Fresh cases : ਜਿਨਾਂ ਵਿਦਿਆਰਥੀਆਂ ਨੇ ਪਿਛਲੇ ਸਾਲ NSP ਤੇ ਅਪਲਾਈ ਨਹੀਂ ਕੀਤਾ, ਉਨ੍ਹਾਂ ਨੇ fresh case ਵਜੋਂ ਅਪਲਾਈ ਕਰਨਾ ਹੈ।
  15. Renewal Cases : ਜਿਨ੍ਹਾਂ ਵਿਦਿਆਰਥੀਆਂ ਨੇ ਪਿਛਲੇ ਸਾਲ NSP ਤੇ ਅਪਲਾਈ ਕੀਤਾ ਸੀ, ਉਨ੍ਹਾਂ ਦਾ ਵਜ਼ੀਫ਼ਾ ਅਪਲਾਈ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਪਿਛਲੇ ਸਾਲ ਵਾਲੀ ਆਈ. ਡੀ. ਵਿਚ login ਕਰੋ। reports ਤੇ ਜਾਓ ਅਤੇ status ਚੈੱਕ ਕਰੋ। status ‘YES’ ਹੋਵੇ ਤਾਂ ਇਸ ਦਾ ਮਤਲਬ ਹੈ ਕਿ ਬੱਚੇ ਨੂੰ ਦੀ ਐਪਲੀਕੇਸ਼ਨ ਮਨਜੂਰ ਹੈ ਅਤੇ ਉਹ ਪਿਛਲੇ ਸਾਲ ਦੇ ਵਜ਼ੀਫ਼ੇ ਦਾ ਹੱਕਦਾਰ ਹੈ ਜਾਂ ਉਸ ਨੂੰ ਵਜ਼ੀਫ਼ਾ ਮਿਲ ਗਿਆ ਹੈ। ਅਜਿਹੇ ਕੇਸ ਨੂੰ ਚਾਲੂ ਵਿਤੀ ਸਾਲ ਲਈ Renewal ਵਿਚ ਅਪਲਾਈ ਕਰਨਾ ਹੈ। ਜੇਕਰ status ‘NO’ ਹੈ ਤਾਂ ਇਸ ਦਾ ਭਾਵ ਹੈ ਬੱਚਾ ਪਿਛਲੇ ਸਾਲ ਦੇ ਵਜ਼ੀਫ਼ੇ ਦਾ ਹੱਕਦਾਰ ਨਹੀਂ। ਉਸ ਦੀ ਅਰਜ਼ੀ ਮਨਜ਼ੂਰ ਨਹੀਂ ਕੀਤੀ ਗਈ। ਅਜਿਹੇ ਕੇਸ ਨੂੰ Fresh case ਵਜੋਂ ਅਪਲਾਈ ਕਰਨਾ ਹੈ।
  16. ਵਿਦਿਆਰਥੀ ਵੱਲੋਂ ਵਜ਼ੀਫ਼ੇ ਲਈ ਅਪਲਾਈ ਕੀਤੇ ਜਾਣ ਉਪਰੰਤ ਉਸ ਦੀ ਐਪਲੀਕੇਸ਼ਨ ਸੰਸਥਾ ਦੀ ਆਈ. ਡੀ. ਵਿਚ ਆ ਜਾਵੇਗੀ।
  17. VERIFY, DEFECT ਤੇ REJECT :
    ਸੰਸਥਾ ਵੱਲੋਂ ਹਰ ਬੱਚੇ ਦੀ ਐਪਲੀਕੇਸ਼ਨ ਧਿਆਨ ਨਾਲ ਚੈੱਕ ਕੀਤੀ ਜਾਵੇਗੀ। ਹਰ ਬੱਚੇ ਦੀ ਫੀਸ/ ਫ਼ੰਡ ਅਪਡੇਟ ਕੀਤੇ ਜਾਣਗੇ। ਜੇ ਬੱਚੇ ਦਾ ਸਾਰਾ ਡਾਟਾ ਦਰੁਸਤ ਹੈ ਤਾਂ ਉਸ ਦੀ ਐਪਲੀਕੇਸ਼ਨ VERIFY ਕਰਨੀ ਹੈ। ਜੇ ਬੱਚੇ ਦੀ ਐਪਲੀਕੇਸ਼ਨ ਚ ਕਿਸੇ ਦਰੁਸਤੀ ਦੀ ਲੋੜ ਹੈ ਤਾਂ ਐਪਲੀਕੇਸ਼ਨ DEFECT ਕਰਨੀ ਹੈ। ਜਿਹੜਾ ਵਿਦਿਆਰਥੀ ਵਜ਼ੀਫ਼ੇ ਲਈ ਯੋਗ ਹੀ ਨਹੀਂ ਤਾਂ ਉਸ ਦੀ ਐਪਲੀਕੇਸ਼ਨ ਵਾਰ ਵਾਰ ਸੋਚਣ ਉਪਰੰਤ ਹੀ REJECT ਕਰਨੀ ਹੈ ਕਿਉਂਕਿ REJECT ਕੀਤਾ ਵਿਦਿਆਰਥੀ ਸਬੰਧਤ ਸ਼ੈਸ਼ਨ ਦੌਰਾਨ ਕੀਤੇ ਵੀ ਵਜ਼ੀਫ਼ੇ ਲਈ ਅਪਲਾਈ ਨਹੀਂ ਕਰ ਸਕੇਗਾ। ਯਾਦ ਰੱਖੋ ਹੋਰਨਾਂ ਸਕੂਲਾਂ ਤੋਂ ਭੁਲੇਖੇ ਨਾਲ ਆਪਣੇ ਸਕੂਲ ਦੀ ਆਈ. ਡੀ. ਵਿਚ ਆਈਆਂ ਅਪਲੀਕੇਸ਼ਨਾਂ ਨੂੰ ਹਮੇਸ਼ਾਂ DEFECT ਹੀ ਕਰਨਾ ਹੈ। ਕਦੇ ਵੀ REJECT ਨਹੀਂ ਕਰਨਾ।
  18. ਗ੍ਰੇਡ ਨੂੰ ਅੰਕਾਂ ਵਿਚ ਤਬਦੀਲ ਕਰਨ ਸਬੰਧੀ ਫਾਰਮੂਲਾ। ਮੰਨ ਲਓ ਕਿਸੇ ਵਿਦਿਆਰਥੀ ਦਾ ਗ੍ਰੇਡ A ਜਾਂ A+ ਹੈ ਤਾਂ ਉਸ ਨੂੰ ਗ੍ਰੇਡ ਦੇ ਪੈਮਾਨੇ ਅਨੁਸਾਰ 75 ਤੋਂ 90 ਦੇ ਵਿਚਕਾਰ ਅੰਕ ਦਿੱਤੇ ਜਾ ਸਕਦੇ ਹਨ।

ਗ੍ਰੇਡ ਅੰਕਾਂ ਦੀ ਰੇਂਜ

A 75 – 90 ਅੰਕ
B 60 – 75 ਅੰਕ
C 50 – 60 ਅੰਕ
D 35 – 50 ਅੰਕ
E 35 ਤੋਂ ਘੱਟ ਅੰਕ

  1. ਵਿਦਿਆਰਥੀ ਦੀ ਐਪਲੀਕੇਸ਼ਨ ਨਾਲ ਸਕੂਲ ਰਿਕਾਰਡ ਵਿਚ ਸੰਭਾਲ ਕੇ ਰੱਖੇ ਜਾਣ ਵਾਲੇ ਦਸਤਾਵੇਜ਼ :
  2. ਅਧਾਰ ਕਾਰਡ ਦੀ ਕਾਪੀ
  3. ਬੈੰਕ ਪਾਸ ਬੁੱਕ ਦੀ ਕਾਪੀ
  4. ਜਾਤੀ ਸਰਟੀਫਿਕੇਟ ਦੀ ਕਾਪੀ
  5. ਘੱਟ ਗਿਣਤੀ (minority community) ਸਰਟੀਫਿਕੇਟ
  6. ਪੰਜਾਬ ਰਾਜ ਦਾ ਪੱਕਾ ਵਸਨੀਕ ਹੋ ਦਾ ਸਬੂਤ (Residence Certificate) ਦੀ ਕਾਪੀ
  7. ਵਿਦਿਆਰਥੀ ਦੀ ਫੋਟੋ

ਸਾਲ 2020-21 ਲਈ ਵਜ਼ੀਫ਼ਾ ਅਪਲਾਈ ਕਰਨ ਦੀ ਅੰਤਿਮ ਮਿਤੀ

Epunjab ਪੋਰਟਲ ਲਈ 15.09.2020

NPS ਪੋਰਟਲ ਲਈ 31.10.2020

ਨੋਟ : ਉਪਰੋਕਤ ਸਾਰੀ ਜਾਣਕਾਰੀ ਆਪਜੀ ਦੀ ਸਹਾਇਤਾ ਲਈ ਹੈ, ਕਿਰਪਾ ਕਰਕੇ ਪੰਜਾਬ ਸਰਕਾਰ ਦੁਆਰਾ ਬਣਾਏ ਗਏ ਪੋਰਟਲ ਅਤੇ national portal ਤੇ ਸਾਰੀ ਜਾਣਕਾਰੀ ਚੈੱਕ ਕਰ ਲਈ ਜਾਵੇ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.